ਅੱਖੀਆਂ

ਜਦੋਂ ਦਾ ਆਇਆ ਹੈ ਚੇਤਾ ਤੇਰਾ,ਦਿਲ ਨੂੰ ਕਿ ਹੋਈਆ ਹੈ ;
ਤੇਰੇ ਵਿਚ ਹੀ ਖੋਹਿਆ ਰਹਿੰਦਾ,ਪਲ ਵੀ ਨਹੀਂ ਸੋਯਾ ਏਹ।
ਸਾਰੀ ਦੁਨਿਆ ਇੰਜ ਰੁਕਗੀ ਜਿਵੇਂ ਰੁਕ ਜਾਂਦੇ ਨੇ ਚਰਖੇ ਵੇ
ਰਾਤਾਂ ਨੂੰ ਵੀ ਨਾ ਸੋਂਦਿਆਂ ਅਖਿਆਂ ਜਗਦੀਆਂ ਤੇਰੇ ਕਰਕੇ ਵੇ।

ਤੂੰ ਤਾਂ ਸੁਣਦਾ ਨਹੀਂ ਵੇ ਕਿੰਨੂ ਦਸਾਂ, ਦਿਲ ਮੇਰੇ ਦਾ ਦੁਖੜਾ ਵੇ
ਰੱਬ ਤੋਂ ਮੰਗਦੀ ਮਰਣੋੰ ਪਹਿਲਾਂ ਵੇਖਾਂ ਤੇਰਾ ਹਸਦਾ ਮੁਖੜਾ ਵੇ। 
ਕਲਾ ਨਾ ਤੁਰ ਜਾਈ ਦੁਨੀਆ ਤੋਂ ਮੈਨੂੰ ਵੀ ਲੈਜੀ ਹਥ ਫਙਕੇ ਵੇ
ਰਾਤਾਂ ਨੂੰ ਵੀ ਨਾ ਸੋਂਦਿਆਂ ਅਖਿਆਂ ਜਗਦੀਆਂ ਤੇਰੇ ਕਰਕੇ ਵੇ।

ਜਾਨ ਤੋਂ ਪਿਆਰੇ ਸੀ ਮਾਪੇ ਮੈਨੂੰ,  ਤੇਰੇ ਕਰਕੇ ਮੈਂ ਅਡ ਕਿਤਾ
ਤੈਨੂੰ ਕਿਵੇਂ ਛੱਡਾਂ ਤੇਰੇ ਪੀਛੇ ਮੈਂ ਸਾਰਾ ਜਮਾਨਾ ਹੀ ਛਡ ਦਿੱਤਾ।
ਆਪਾਂ ਦੋਵੇਂ ਤਾਂ ਇਕ ਦੁਜੇ ਤੋਂ ਅਡ ਨਾ ਹੋ ਸਕਦੇ ਹਾਂ ਮਰਕੇ ਵੇ
ਰਾਤਾਂ ਨੂੰ ਵੀ ਨਾ ਸੋਂਦਿਆਂ ਅਖਿਆਂ ਜਗਦੀਆਂ ਤੇਰੇ ਕਰਕੇ ਵੇ।

ਚਾਹੇ ਹੁਣ ਹੋਵੇ ਤੂੰ ਚੰਗਾ ਜਾ ਮਾੜਾ ਬਹੁਤ ਤੈਨੂੰ ਪਿਯਾਰ ਕਰਾ
ਪਹਿਲਾਂ ਤੈਥੋਂ ਮਰ ਨਹੀਂ ਸਕਦੀ, ਮਰਨੇ ਤਕ ਤੇਰੇ ਨਾਲ ਰਹਾਂ। 
ਜਦੋਂ ਨਾ ਹੋਵੇ ਤੂੰ ਸਮਣੇ ਵੇ ਮੇਰਾ ਦਿਲ ਦੀਦ ਤੇਰੀ ਨੂ ਤਰਸੇ ਵੇ
ਰਾਤਾਂ ਨੂੰ ਵੀ ਨਾ ਸੋਂਦਿਆਂ ਅਖਿਆਂ ਜਗਦੀਆਂ ਤੇਰੇ ਕਰਕੇ ਵੇ।

ਰਾਵਤਸਰ ਵਾਲੇ 'ਸ਼ਯਾਮ' ਦੇ ਬਾਝੋਂ ਦੁਨਿਆ ਤੇ ਮੇਰਾ ਹੈ ਕੌਣ
ਅਖਿਆਂ'ਚੋਂ ਨਾ ਹੰਜੁ ਸੁਖਦੇ ਦਿਲ ਸਾਰੀ ਸਾਰੀ ਰਾਤ ਹੀ ਰੌਣ। 
ਕਰਦੇ ਨਾ ਕਿਤੇ ਤੈਥੋਂ ਦੂਰ ਮੈਨੂੰ, ਰੈੰਦੀ ਹਾਂ ਰਥ ਕੌਲੋ ਡਰਕੇ ਵੇ
ਰਾਤਾਂ ਨੂੰ ਵੀ ਨਾ ਸੋਂਦਿਆਂ ਅਖਿਆਂ ਜਗਦੀਆਂ ਤੇਰੇ ਕਰਕੇ ਵੇ।

Comments